ਜੇਕਰ ਤੁਹਾਡੇ ਨਾਲ ਸ਼ੋਸ਼ਣ ਹੋਇਆ ਹੈ ਜਾ ਇਸ ਵੇਲੇ ਹੋ ਰਿਹਾ ਹੈ ਤੁਹਾਡੀ ਮਦਦ ਹੋ ਸਕਦੀ ਹੈ
ਇਸ ਨੰਬਰ ਉਤੇ ਫੋਨ ਕਰੋ 800290290
ਮੁਫ਼ਤ – ਗੁਪਤ – 24 ਘੰਟੇ ਚਲ ਰਿਹਾ ਹੈ
ਇਟਲੀ ਵਿਚ ਅਜਿਹੀਆਂ ਸੇਵਾਵਾਂ ਹਨ ਜੋ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ ਜੋ ਸ਼ੋਸ਼ਣ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ ਜਾ ਫਿਰ ਓਹਨਾ ਵਿੱਚ ਜੀਅ ਰਹੇ ਹਨ
ਇਹ ਸੇਵਾਵਾਂ ਗੁਪਤ ਰਿਹਾਇਸ਼ ਦੁਆਰਾ ਸੁਰੱਖਿਆ ਪ੍ਰਦਾਨ ਕਰਦੀਆਂ ਹਨ, ਜੇ ਤੁਸੀਂ ਚਾਹੋ ਤਾਂ ਸਿਹਤ ਅਤੇ ਕਾਨੂੰਨੀ ਸਹਾਇਤਾ ਨਾਲ ਇਟਲੀ ਵਿੱਚ ਰਿਹਣ ਲਈ ਤੁਹਾਡੀ ਮਦਦ ਕਰਦੀਆਂ ਹਨ
ਤੁਹਾਨੂੰ ਖਾਸ ਨਿਯਮਾਂ ਦੇ ਨਾਲ ਇੱਕ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ, ਜਿਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ
ਤੁਸੀਂ ਜਾਣਕਾਰੀ ਲਈ ਇਨਾਂ ਲੋਕਾਂ ਨਾਲ ਵੀ ਸੰਪਰਕ ਕਰ ਸਕਦੇ ਹੋ,
ਉਨ੍ਹਾਂ ਦੀਆਂ ਸੇਵਾਵਾਂ ਬਾਰੇ ਹੋਰ ਜਾਣਨ ਲਈ ਜਾਂ ਤੁਰੰਤ ਮਦਦ ਦੀ ਮੰਗ ਕਰਨ ਲਈ.
ਸੇਵਾ ਮੁਫਤ ਅਤੇ ਗੁਪਤ ਹੈ.
ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਇੱਕ ਸਥਿਤੀ ਵਿੱਚ ਹੋ ਤਾਂ ਤੁਸੀਂ:
- ਕਾਨੂੰਨ ਅਤੇ ਜਿਸ ਮਦਦ ਉਤੇ ਤੁਹਾਡਾ ਅਧਿਕਾਰ ਹੈ ਉਸ ਬਾਰੇ ਜਾਣਕਾਰੀ ਪ੍ਰਾਪਤ ਕਰੋ
- ਡਾਕਟਰੀ ਸਹਾਇਤਾ ਪ੍ਰਾਪਤ ਕਰਨੀ ਜਿਸਤੀ ਤੁਹਾਨੂੰ ਲੋੜ ਹੈ
- ਜੇ ਤੁਸੀਂ ਆਪਣੀ ਸੁਰੱਖਿਆ ਲਈ ਡਰਦੇ ਹੋ ਤਾਂ ਕਿਸੇ ਸੁਰੱਖਿਅਤ ਜਗ੍ਹਾ ਤੇ ਰਖਿਆ ਜਾ ਸਕਦਾ ਹੈ
- ਅੰਤਰਰਾਸ਼ਟਰੀ ਸੁਰੱਖਿਆ ਲਈ ਆਪਣੀ ਅਰਜ਼ੀ ਜਾਰੀ ਰੱਖ ਕੇ ਜਾਂ ਕਿਸੇ ਹੋਰ ਕਿਸਮ ਦੇ ਨਿਵਾਸ ਆਗਿਆ ਦੀ ਮੰਗ ਕਰਕੇ ਇਟਲੀ ਵਿਚ ਰਹਿਣ ਲਈ ਕਹੋ
- ਆਪਣੀ ਮਰਜੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਦੇਸ਼ ਪਰਤਣ ਲਈ ਕਹੋ

Presidenza del Consiglio dei Ministri / Ministero dell’Interno / Unhcr