Categories
Covid Regole e comportamenti

DPCM 3 ਦਿਸੰਬਰ ਅਤੇ DPCM Natale

21 ਦਿਸੰਬਰ ਤੋਂ 6 ਜਨਵਰੀ ਤੱਕ ਰਾਤ ਦੇ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਬਾਹਰ ਘੁੰਮਣ ਉੱਤੇ ਮਨਾਹੀ ਹੈ 

01 ਜਨਵਰੀ ਨੂੰ ਰਾਤ ਦੇ 10 ਵਜੇ ਤੋਂ ਸਵੇਰ ਦੇ 7 ਵਜੇ ਤੱਕ ਬਾਹਰ ਘੁੰਮਣ ਉੱਤੇ ਮਨਾਹੀ ਹੈ  

ਇਕ ਹੀ ਸਟੇਟ ਦੇ ਵਿੱਚ 25 – 26 ਦਿਸੰਬਰ ਅਤੇ 01 ਜਨਵਰੀ ਨੂੰ ਛੱਡ ਬਾਕੀ ਦੀਨਾ ਵਿੱਚ ਤੁਸੀਂ ਆਪਣੇ ਦੂਸਰੇ ਘਰ ਜਾ ਸਕਦੇ ਹੋ, ਭਾਵੇਂ ਉਹ ਘਰ ਦੂਜੇ ਪਿੰਡ ਵਿੱਚ ਹੋਵੇ  

ਆਪਣੀ ਸਟੇਟ ਵਿੱਚ, 24 ਦਿਸੰਬਰ 2020 ਅਤੇ 6 ਜਨਵਰੀ 2021, ਘਰੋਂ ਬਾਹਰ ਜਾਣ ਦੀ ਇਜ਼ਾਜ਼ਤ ਹੈ, ਦਿਨ ਵਿੱਚ ਸਿਰਫ ਇਕ ਵਾਰ, ਵੱਧ ਤੋਂ ਵੱਧ 2 ਪਰਿਵਾਰ ਦੇ ਮੈਂਬਰਾਂ ਨੂੰ, ਸਿਰਫ ਕਿਸੇ ਇਕ ਪਰਿਵਾਰ ਵਲ. ਜੇਕਰ ਕੋਈ ਵਿਅਕਤੀ ਘਰੋਂ ਬਾਹਰ ਜਾ ਰਿਹਾ ਹੈ ਤੇ ਉਹ ਆਪਣੇ 14 ਸਾਲ ਉਮਰ ਤੋਂ ਘੱਟ ਬੱਚਿਆਂ ਨੂੰ ਨਾਲ ਲੈਕੇ ਜਾ ਸਕਦਾ ਹੈ ਅਤੇ ਜਿਹੜੇ ਸਵੈਨਿਰਭਰ ਨਹੀਂ ਜਾ ਫਿਰ ਅਪਾਹਿਜ ਹੋਣ ਓਹਨਾ ਨੂੰ ਵੀ .

ਪੂਰੀ ਇਟਲੀ ਲਾਲ ਖੇਤਰ ਵਿੱਚ ਹੈ: ਘਰੋਂ ਬਾਹਰ ਨਿਕਲਣ ਉਤੇ ਮਨਾਹੀ ਹੈ, ਸਿਰਫ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਜਾ ਸਕਦੇ ਹਾਂ. ਫਾਰਮ ਕੋਲ ਹੋਣਾ ਜ਼ਰੂਰੀ ਹੈ.

ਇਹ ਦੁਕਾਨਾਂ ਬੰਦ ਰਹਿਣਗੀਆਂ: ਦੁਕਾਨਾਂ, ਬਿਊਟੀਪਰਲਰ , ਬਾਰ ਰੈਸਟੂਰੈਂਟ. ਫੋਨ ਉੱਤੇ ਭੋਜਨ ਦਾ ਆਰਡਰ ਰਾਤ ਦੇ 12 ਵਜੇ ਤੱਕ ਕਰਵਾ ਸਕਦੇ, ਘਰ ਵਿੱਚ ਤਿਆਰ ਭੋਜਨ ਪਹੁਚਾਉਣ ਉੱਤੇ ਕੋਈ ਪਾਬੰਦੀ ਨਹੀਂ.

ਇਹ ਦੁਕਾਨਾਂ ਖੁੱਲੀਆਂ ਰਹਿਣਗੀਆਂ : ਸੁਪਰਮਾਰਕਟ, ਖਾਣ ਪੀਣ ਦੀਆ ਦੁਕਾਨਾਂ ਅਤੇ ਜ਼ਰੂਰੀ ਸਮਾਨ ਦੀਆ ਦੁਕਾਨਾਂ, ਮੈਡੀਕਲ ਸਟੋਰ, ਅਖਬਾਰਾਂ ਦੀਆ ਦੁਕਾਨਾਂ, ਤਬਾਕੂ ਦੀਆ ਦੁਕਾਨਾਂ, ਕੱਪੜੇ ਧੋਣ ਵਾਲੀਆਂ, ਨਾਈ  

ਪੂਰੀ ਇਟਲੀ ਸੰਗਤਰੀ ਖੇਤਰ ਵਿੱਚ: ਆਪਣੇ ਪਿੰਡ ਵਿੱਚ ਬਿਨਾ ਕਿਸੇ ਪਾਬੰਦੀ ਤੋਂ ਘੁੰਮ ਸਕਦੇ ਹਾਂ. 

ਬੰਦ ਰਹਿਣਗੀਆਂ: ਬਾਰ ਅਤੇ ਰੈਸਟੂਰੈਂਟ. ਫੋਨ ਉੱਤੇ ਭੋਜਨ ਦਾ ਆਰਡਰ ਰਾਤ ਦੇ 12 ਵਜੇ ਤੱਕ ਕਰਵਾ ਸਕਦੇ, ਘਰ ਵਿੱਚ ਤਿਆਰ ਭੋਜਨ ਪਹੁਚਾਉਣ ਉੱਤੇ ਕੋਈ ਪਾਬੰਦੀ ਨਹੀਂ.

ਸਾਰੀਆਂ ਦੁਕਾਨਾਂ ਰਾਤ ਦੇ 09 ਵਜੇ ਤੱਕ ਖੁਲੀਆਂ ਰਹਿਣਗੀਆਂ