Categories
Violenza di genere Violenza di genere

ਮਨੁੱਖਾਂ ਦੀ ਤਸਕਰੀ ਮਨੁੱਖੀ ਅਧਿਕਾਰਾਂ ਦਾ ਇੱਕ ਗੰਭੀਰ ਉਲੰਘਣਾ ਹੈ

ਜੇਕਰ ਤੁਹਾਡੇ ਨਾਲ ਸ਼ੋਸ਼ਣ ਹੋਇਆ ਹੈ ਜਾ ਇਸ ਵੇਲੇ ਹੋ ਰਿਹਾ ਹੈ ਤੁਹਾਡੀ ਮਦਦ ਹੋ ਸਕਦੀ ਹੈ 

ਇਸ ਨੰਬਰ ਉਤੇ ਫੋਨ ਕਰੋ  800290290

ਮੁਫ਼ਤ – ਗੁਪਤ – 24 ਘੰਟੇ ਚਲ ਰਿਹਾ ਹੈ 

ਇਟਲੀ ਵਿਚ ਅਜਿਹੀਆਂ ਸੇਵਾਵਾਂ ਹਨ ਜੋ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ ਜੋ  ਸ਼ੋਸ਼ਣ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ ਜਾ ਫਿਰ ਓਹਨਾ ਵਿੱਚ ਜੀਅ ਰਹੇ ਹਨ 

ਇਹ ਸੇਵਾਵਾਂ ਗੁਪਤ ਰਿਹਾਇਸ਼ ਦੁਆਰਾ ਸੁਰੱਖਿਆ ਪ੍ਰਦਾਨ ਕਰਦੀਆਂ ਹਨ, ਜੇ ਤੁਸੀਂ ਚਾਹੋ ਤਾਂ ਸਿਹਤ ਅਤੇ ਕਾਨੂੰਨੀ ਸਹਾਇਤਾ ਨਾਲ ਇਟਲੀ ਵਿੱਚ ਰਿਹਣ ਲਈ ਤੁਹਾਡੀ ਮਦਦ ਕਰਦੀਆਂ ਹਨ 

ਤੁਹਾਨੂੰ ਖਾਸ ਨਿਯਮਾਂ ਦੇ ਨਾਲ ਇੱਕ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਵਿੱਚ  ਸ਼ਾਮਲ ਹੋਣ ਲਈ ਕਿਹਾ ਜਾਵੇਗਾ, ਜਿਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ 

ਤੁਸੀਂ ਜਾਣਕਾਰੀ ਲਈ ਇਨਾਂ ਲੋਕਾਂ ਨਾਲ ਵੀ ਸੰਪਰਕ ਕਰ ਸਕਦੇ ਹੋ,

ਉਨ੍ਹਾਂ ਦੀਆਂ ਸੇਵਾਵਾਂ ਬਾਰੇ ਹੋਰ ਜਾਣਨ ਲਈ ਜਾਂ ਤੁਰੰਤ ਮਦਦ ਦੀ ਮੰਗ ਕਰਨ ਲਈ.

ਸੇਵਾ ਮੁਫਤ ਅਤੇ ਗੁਪਤ ਹੈ.

ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਇੱਕ ਸਥਿਤੀ ਵਿੱਚ ਹੋ ਤਾਂ ਤੁਸੀਂ:

 • ਕਾਨੂੰਨ ਅਤੇ ਜਿਸ ਮਦਦ ਉਤੇ ਤੁਹਾਡਾ ਅਧਿਕਾਰ ਹੈ ਉਸ ਬਾਰੇ ਜਾਣਕਾਰੀ ਪ੍ਰਾਪਤ ਕਰੋ 
 • ਡਾਕਟਰੀ ਸਹਾਇਤਾ ਪ੍ਰਾਪਤ ਕਰਨੀ ਜਿਸਤੀ ਤੁਹਾਨੂੰ ਲੋੜ ਹੈ 
 • ਜੇ ਤੁਸੀਂ ਆਪਣੀ ਸੁਰੱਖਿਆ ਲਈ ਡਰਦੇ ਹੋ ਤਾਂ ਕਿਸੇ ਸੁਰੱਖਿਅਤ ਜਗ੍ਹਾ ਤੇ ਰਖਿਆ ਜਾ ਸਕਦਾ ਹੈ
 • ਅੰਤਰਰਾਸ਼ਟਰੀ ਸੁਰੱਖਿਆ ਲਈ ਆਪਣੀ ਅਰਜ਼ੀ ਜਾਰੀ ਰੱਖ ਕੇ ਜਾਂ ਕਿਸੇ ਹੋਰ ਕਿਸਮ ਦੇ ਨਿਵਾਸ ਆਗਿਆ ਦੀ ਮੰਗ ਕਰਕੇ ਇਟਲੀ ਵਿਚ ਰਹਿਣ ਲਈ ਕਹੋ
 • ਆਪਣੀ ਮਰਜੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਦੇਸ਼ ਪਰਤਣ ਲਈ ਕਹੋ 
“ਮੈ ਉਸ ਔਰਤ ਉੱਤੇ ਭਰੋਸਾ ਕੀਤਾ ਜਿਸਨੇ ਮੇਰੇ ਨਾਲ ਵਾਹਦਾ ਕੀਤਾ ਸੀ ਕਿ ਇਟਲੀ ਵਿੱਚ ਆਂ ਤੋਂ ਬਾਅਦ ਮੇਰੀ ਜ਼ਿੰਦਗ਼ੀ ਬਾਦਲ ਜਾਵੇਗੀ. ਇੰਨ੍ਹੀ ਭਿਆਨਕ ਯਾਤਰਾ ਤੋਂ ਬਾਅਦ ਆਪਣਾ ਕਾਰਜ ਲਾਉਣ ਲਈ ਹੁਣ ਮਜਬੂਰਨ ਮੈਨੂੰ ਆਪਣੇ ਤਨ ਦਾ ਵਿਅਪਾਰ ਕਰਨਾ ਪੈ ਰਿਹਾ ਹੈ “
J.R. ਉਮਰ 18
“ਮੈ ਇਕ ਲੰਬੇ ਸਫ਼ਰ ਦਾ ਸਾਹਮਣਾ ਕੀਤਾ ਸੀ ਕਿਉਂਕਿ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਸੀ ਕੇ ਮੈਨੂੰ ਯੂਰੋਪ ਵਿੱਚ ਆਉਣਾ ਪੈਣਾ ਹੈ ਘਰ ਦੀ ਸਤਿਥੀ ਨੂੰ ਸ਼ੂਦਰਾਂ ਦੇ ਲਈ. ਹੁਣ ਮੈ ਦਿਨ ਵਿੱਚ 10 ਘੰਟੇ ਕੰਮ ਕਰਦਾ ਹਾਂ, ਹਰ ਰੋਜ ਹਫਤੇ ਦੇ ਸਾਰੇ ਦਿਨਾਂ ਵਿੱਚ ਅਰਾਮ ਕੀਤੇ ਤੋਂ ਬਿਨਾਂ, ਜਿਥੇ ਮੈ ਕੰਮ ਕਰਦਾ ਹਾਂ ਉਥੇ ਹੀ ਰਹਿੰਦਾ ਹਾਂ, ਅਤੇ ਹੁਣ ਵੀ ਮੇਰੇ ਸਫ਼ਰ ਦਾ ਜੋ ਕਰਜ ਹੈ ਉਸ ਉਤਾਰ ਰਿਹਾ ਹਾਂ ਉਸ ਬੰਦੇ ਨਾਲ ਜਿਸ ਨੇ ਮੈਨੂੰ ਇਟਲੀ ਵਿੱਚ ਕੰਮ ਲੱਭ ਕ ਦਿੱਤਾ ਹੈ ”.
M.H. ਉਮਰ 18
“ਮੇਰੇ ਨਾਲ ਵਾਹਦੇ ਕੀਤੇ ਗਏ ਕਿ ਇਟਲੀ ਵਿੱਚ ਬਹੁਤ ਹੀ ਬਿਹਤਰ ਜ਼ਿੰਦਗ਼ੀ ਮਿਲੇਗੀ, ਪਰ ਹੁਣ ਮੈ ਇਥੇ ਸੜਕ ਉੱਤੇ ਰਹਿ ਰਿਹਾ ਹਾਂ ਅਤੇ ਭੀਖ ਮੰਗ ਰਿਹਾ ਹਾਂ ਜਿਸ ਵਿੱਚੋ ਕੁੱਛ ਹਿੱਸਾ ਮੈ ਉਸਨੂੰ ਦੇ ਰਿਹਾ ਹਾਂ ਜਿਸਨੇ ਮੈਨੂੰ ਇਟਲੀ ਵਿੱਚ ਲਿਆਂਦਾ ਹੈ ”.
G.S., ਉਮਰ 20

Presidenza del Consiglio dei Ministri / Ministero dell’Interno / Unhcr

Categories
Asilo e immigrazione Asilo e immigrazione Evidenza Evidenza Lavoro Lavoro

ਵਿਦੇਸ਼ੀ ਕਾਮਿਆਂ ਦੇ ਦਾਖਲੇ ਲਈ ਨਵਾਂ ਫਲੂਸੀ ਫ਼ਰਮਾਨ ਪ੍ਰਕਾਸ਼ਿਤ ਕੀਤਾ ਗਿਆ ਹੈ

26 ਜਨਵਰੀ 2023 ਨੂੰ, 29 ਦਸੰਬਰ 2022 ਦਾ ਪ੍ਰਧਾਨ ਮੰਤਰੀ ਦਾ ਫ਼ਰਮਾਨ (ਫਲੂਸੀ ਫ਼ਰਮਾਨ) ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ  ਵਿਦੇਸ਼ੀ ਕਾਮਿਆਂ ਲਈ ਕੋਟਾ ਨਿਰਧਾਰਤ ਕੀਤਾ ਗਿਆ ਹੈ, ਜਿਹੜੇ  ਕੰਮ ਲਈ ਇਟਲੀ ਵਿੱਚ ਦਾਖਲ ਹੋ ਸਕਦੇ ਹਨ।

ਵੱਧ ਤੋਂ ਵੱਧ 82,705 ਲੋਕ ਦਾਖਲ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ:

 • 44,000 ਮੌਸਮੀ ਕੰਮ ਦੇ ਕਾਰਨਾਂ ਲਈ

 • 38,705 ਗੈਰ-ਮੌਸਮੀ ਕੰਮ ਦੇ ਕਾਰਨਾਂ ਕਰਕੇ, ਜਿਨ੍ਹਾਂ ਵਿੱਚੋਂ:

– ਸੜਕ ਦੀ ਢੋਆ-ਢੁਆਈ, ਉਸਾਰੀ ਮਜਦੂਰ ਅਤੇ ਹੋਟਲਾਂ ਵਿੱਚ, ਮਕੈਨਿਕ, ਦੂਰਸੰਚਾਰ, ਭੋਜਨ ਅਤੇ ਸਮੁੰਦਰੀ ਜਹਾਜ਼ ਨਿਰਮਾਣ ਦੇ ਖੇਤਰਾਂ ਵਿੱਚ ਗੈਰ-ਮੌਸਮੀ ਅਧੀਨ ਕੰਮ ਲਈ 30,105 ਇੰਦਰਾਜ਼ਾਂ ਲਈ ਰਾਖਵੇਂ ਹਨ; ਸ੍ਵੈ – ਰੁਜ਼ਗਾਰ.


ਮੰਤਰਾਲੇ ਦੁਆਰਾ ਪ੍ਰਵਾਨਿਤ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਵਿਦੇਸ਼ ਵਿੱਚ ਸਿਖਲਾਈ ਪ੍ਰਾਪਤ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਲਈ 1,000 ਰਾਖਵਾਂ ਕੋਟਾ ਹੈ, ਜਿਸ ਵਿੱਚ ਬਿਫੋਰ ਯੂ ਗੋ ਪ੍ਰੋਜੈਕਟ ਵੀ ਸ਼ਾਮਲ ਹੈ, ਜੋ ਕਿ ਅਰਜ਼ੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ।

ਨਿਵਾਸ ਪਰਮਿਟ(ਸਜੋਰਨੋ) ਦੀ ਤਬਦੀਲੀ
ਆਪਣੀ ਸਜੋਰਨੋ ਨੂੰ ਤਬਦੀਲ ਕਰਵਾ ਸਕਦੇ ਹਾਨ ਜਿਹੜੇ ਵਿਅਕਤੀ:

 • ਮੌਸਮੀ ਕਾਮੇ ਵਰਕ ਪਰਮਿਟ (ਸਜੋਰਨੋ)
 • ਪੜ੍ਹਾਈ ਦੇ ਉਦੇਸ਼ਾਂ ਲਈ ਪਰਮਿਟ (ਸਜੋਰਨੋ)
 • ਹੋਰ EU ਦੇਸ਼ਾਂ ਵਿੱਚ ਅਸੀਮਤ ਨਿਵਾਸ ਕਾਰਡ (ਕਾਰਤਾ ਦੀ ਸਜੋਰਨੋ)

ਅਰਜ਼ੀ ਕਿਵੇਂ ਦੇ ਸਕਦੇ ਹਾਂ ?

ਪਿਛਲੇ ਸਾਲਾਂ  ਦੇ ਉਲਟ, ਕਰਮਚਾਰੀ ਨੂੰ ਨੌਕਰੀ ‘ਤੇ ਰੱਖਣ ਲਈ ਅਧਿਕਾਰਤ ਬੇਨਤੀ ਭੇਜਣ ਤੋਂ ਪਹਿਲਾਂ, ਰੁਜ਼ਗਾਰਦਾਤਾ ਨੂੰ ਰੁਜ਼ਗਾਰ ਕੇਂਦਰ ਤੋਂ ਜਾਂਚ ਕਰਨੀ ਪਵੇਗੀ ਕਿ ਨੌਕਰੀ ਭਰਨ ਲਈ ਰਾਸ਼ਟਰੀ ਖੇਤਰ ‘ਤੇ ਪਹਿਲਾਂ ਤੋਂ ਮੌਜੂਦ ਕੋਈ ਹੋਰ ਕਰਮਚਾਰੀ ਮੌਜੂਦ ਨਹੀਂ ਹਨ।


ਇਸ ਤਸਦੀਕ ਨੂੰ ਪੂਰਾ ਕਰਨ ਲਈ, ਰੁਜ਼ਗਾਰਦਾਤਾ ਨੂੰ ਇਸ ਫਾਰਮ ਨੂੰ ਭਰ ਕੇ, ਰੁਜ਼ਗਾਰ ਕੇਂਦਰ ਨੂੰ ਕਰਮਚਾਰੀਆਂ ਲਈ ਬੇਨਤੀ ਭੇਜਣੀ ਚਾਹੀਦੀ ਹੈ। ਇੱਥੇ ਰੁਜ਼ਗਾਰਦਾਤਾਵਾਂ ਲਈ ਗਾਈਡ ਪੜ੍ਹੋ।


ਨੁੱਲਾ ਔਸਤਾ ਦੀ ਬੇਨਤੀ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ:

 • ਰੁਜ਼ਗਾਰ ਕੇਂਦਰ ਬੇਨਤੀ ਦੀ ਮਿਤੀ ਤੋਂ ਪੰਦਰਾਂ ਕੰਮਕਾਜੀ ਦਿਨਾਂ ਦੇ ਅੰਦਰ ਪੇਸ਼ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੰਦਾ ਹੈ;
 • ਰੁਜ਼ਗਾਰ ਕੇਂਦਰ ਦੁਆਰਾ ਰਿਪੋਰਟ ਕੀਤਾ ਗਿਆ ਕਰਮਚਾਰੀ ਰੁਜ਼ਗਾਰਦਾਤਾ ਲਈ ਪੇਸ਼ ਕੀਤੀ ਗਈ ਨੌਕਰੀ ਲਈ ਢੁਕਵਾਂ ਨਹੀਂ ਹੈ;
 • ਰੁਜ਼ਗਾਰ ਕੇਂਦਰ ਦੁਆਰਾ ਭੇਜਿਆ ਕਰਮਚਾਰੀ, ਬੇਨਤੀ ਦੀ ਮਿਤੀ ਤੋਂ ਘੱਟੋ-ਘੱਟ 20 ਕੰਮਕਾਜੀ ਦਿਨਾਂ ਤੋਂ ਬਾਅਦ, ਚੋਣ ਇੰਟਰਵਿਊ ਲਈ, ਜਦੋਂ ਤੱਕ ਕੋਈ ਜਾਇਜ਼ ਕਾਰਨ ਨਹੀਂ ਹੁੰਦਾ, ਪੇਸ਼ ਨਹੀਂ ਹੁੰਦਾ।


ਜੇਕਰ ਇਹਨਾਂ ਵਿੱਚੋਂ ਇੱਕ ਕੇਸ ਵੀ  ਵਾਪਰਦਾ ਹੈ, ਤਾਂ ਰੁਜ਼ਗਾਰਦਾਤਾ ਨੂੰ ਇੱਕ ਸਵੈ-ਪ੍ਰਮਾਣੀਕਰਨ ਵਿੱਚ ਇਸਦਾ ਐਲਾਨ ਕਰਨਾ ਚਾਹੀਦਾ ਹੈ ਜੋ ਉਸਨੂੰ ਵਰਕ ਪਰਮਿਟ ਲਈ ਅਰਜ਼ੀ ਨਾਲ ਨੱਥੀ ਕਰਨਾ ਚਾਹੀਦਾ ਹੈ।

ਨੋਟ ਕਰੋ: ਮੌਸਮੀ ਕਾਮਿਆਂ ਅਤੇ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਕਾਮਿਆਂ ਲਈ ਰਾਸ਼ਟਰੀ ਖੇਤਰ ਵਿੱਚ ਮੌਜੂਦ ਕਰਮਚਾਰੀਆਂ ਦੀ ਅਣਉਪਲਬਧਤਾ ਦੀ ਪੁਸ਼ਟੀ ਕਰਨਾ ਜ਼ਰੂਰੀ ਨਹੀਂ ਹੈ।


ਜੇਕਰ ਕੋਈ ਰੁਕਾਵਟ ਨਾ ਹੋਵੇ, ਤਾਂ ਬਿਨੈ-ਪੱਤਰ ਜਮ੍ਹਾ ਕਰਨ ਤੋਂ 30 ਦਿਨਾਂ ਬਾਅਦ, ਨੁੱਲਾ ਔਸਤਾ ਆਪਣੇ ਆਪ ਜਾਰੀ ਕੀਤਾ ਜਾਂਦਾ ਹੈ ਅਤੇ – ਔਨਲਾਈਨ – ਮੂਲ ਦੇਸ਼ਾਂ ਦੇ ਇਤਾਲਵੀ ਕੂਟਨੀਤਕ ਮਿਸ਼ਨਾਂ (ਦੂਤਾਵਾਸਾਂ) ਨੂੰ ਭੇਜਿਆ ਜਾਂਦਾ ਹੈ, ਜਿਨ੍ਹਾਂ ਨੂੰ 20 ਦੇ ਅੰਦਰ ਦਾਖਲਾ ਵੀਜ਼ਾ ਜਾਰੀ ਕਰਨਾ ਹੋਵੇਗਾ। 

ਕਲਿੱਕ ਵਾਲਾ ਦਿਨ

ਸਾਰੀਆਂ ਅਰਜ਼ੀਆਂ 27 ਮਾਰਚ 2023 ਤੋਂ ਸ਼ੁਰੂ ਹੋ ਕੇ, ਸਬੰਧਤ ਕੋਟੇ ਦੇ ਅੰਤ ਤੱਕ, ਅਤੇ ਕਿਸੇ ਵੀ ਸਥਿਤੀ ਵਿੱਚ 31 ਦਸੰਬਰ 2023 ਤੱਕ ਭੇਜੀਆਂ ਜਾ ਸਕਦੀਆਂ ਹਨ।


ਨੋਟ ਕਰੋ: ਭੇਜੀਆਂ ਗਈਆਂ ਸਾਰੀਆਂ ਅਰਜ਼ੀਆਂ ‘ਤੇ ਭੇਜਣ ਦੇ ਕਾਲਕ੍ਰਮਿਕ ਕ੍ਰਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਲਈ ਦਸਤਾਵੇਜ਼ਾਂ ਨੂੰ ਸਮੇਂ ਸਿਰ ਤਿਆਰ ਕਰਨਾ ਮਹੱਤਵਪੂਰਨ ਹੈ, ਨਹੀਂ ਤਾਂ ਤੁਸੀਂ ਜੋਖਮ ਨੂੰ ਚਲਾਉਂਦੇ ਹੋ ਕਿ ਤੁਹਾਡੀ ਅਰਜ਼ੀ “ਕੋਟੇ ਤੋਂ ਬਾਹਰ” ਹੋ ਜਾਵੇਗੀ ਅਤੇ ਇਸ ਲਈ ਸਵੀਕਾਰ ਨਹੀਂ ਕੀਤੀ ਜਾਵੇਗੀ।

ਪੇਸ਼ ਕੀਤੇ ਗਏ ਨਵੀਨਤਾਵਾਂ ਦੇ ਸਾਰੇ ਵੇਰਵਿਆਂ ਅਤੇ ਅਰਜ਼ੀਆਂ ਜਮ੍ਹਾਂ ਕਰਨ ਦੀਆਂ ਪ੍ਰਕਿਰਿਆਵਾਂ ਦੇ ਨਾਲ ਇੱਕ ਅੰਤਰ-ਮੰਤਰਾਲਾ ਸਰਕੂਲਰ ਜਲਦੀ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ।


ਕੋਟਾ, ਸਵਾਲਾਂ ਅਤੇ ਪ੍ਰਕਿਰਿਆਵਾਂ ਬਾਰੇ ਵਧੇਰੇ ਜਾਣਕਾਰੀ ਅਤੇ ਵੇਰਵਿਆਂ ਲਈ, ਪੋਰਟਲ ਨਾਲ ਸਲਾਹ ਕਰੋ: 

decreto flussi