ਇਹ ਕੀ ਹੈ ?
ਟ੍ਰਾਂਸਪੋਰਟ ਬੋਨਸ, ਜਨਤਕ ਟ੍ਰਾਂਸਪੋਰਟ ਲਈ ਇੱਕ ਸਾਲਾਨਾ ਜਾਂ ਮਹੀਨਾਵਾਰ ਪਾਸ ਖਰੀਦਣ ਲਈ 60 ਯੂਰੋ ਤੱਕ ਦੀ ਇੱਕ ਸਹੂਲਤ ਹੈ।
ਬੇਨਤੀ 31 ਦਸੰਬਰ 2022 ਤੱਕ ਆਨਲਾਈਨ ਕੀਤੀ ਜਾ ਸਕਦੀ ਹੈ ।
ਦੇਖਣ ਲਈ ਕਿ ਕੀ ਤੁਹਾਡਾ ਕੈਰੀਅਰ ਪਹਿਲਾਂ ਤੋਂ ਹੀ ਕਿਰਿਆਸ਼ੀਲ ਹੈ, ਟ੍ਰਾਂਸਪੋਰਟ ਬੋਨਸ ਲਈ ਸਰਗਰਮ ਅਤੇ ਅਕਿਰਿਆਸ਼ੀਲ ਲੋਕਲ ਪਬਲਿਕ ਟ੍ਰਾਂਸਪੋਰਟ ਆਪਰੇਟਰਾਂ ਦੀ ਸੂਚੀ ਨਾਲ ਸਲਾਹ ਕਰੋ।
ਇਸ ਦੀ ਬੇਨਤੀ ਕੋਣ ਕਰ ਸਕਦਾ ਹੈ?
35 ਹਜ਼ਾਰ ਯੂਰੋ ਤੱਕ ਦੀ ਆਮਦਨ ਵਾਲੇ ਵਿਅਕਤੀਆਂ ਦੁਆਰਾ ਇਸ ਸਹੂਲਤ ਦੀ ਬੇਨਤੀ ਕੀਤੀ ਜਾ ਸਕਦੀ ਹੈ।
ਬੇਨਤੀ ਕਿਵੇਂ ਕੀਤੀ ਜਾ ਸਕਦੀ ਹੈ
ਇਸਦੀ ਬੇਨਤੀ ਕਰਨ ਲਈ, ਤੁਹਾਨੂੰ ਆਪਣੇ SPID (ਪਬਲਿਕ ਡਿਜੀਟਲ ਆਈਡੈਂਟਿਟੀ ਸਿਸਟਮ) ਜਾਂ ਇਲੈਕਟ੍ਰਾਨਿਕ ਆਈਡੈਂਟਿਟੀ ਕਾਰਡ (CIE) ਨਾਲ ਲੌਗਇਨ ਕਰਨਾ ਚਾਹੀਦਾ ਹੈ ਅਤੇ ਆਪਣਾ ਟੈਕਸ ਕੋਡ ਦਰਸਾਉਣਾ ਚਾਹੀਦਾ ਹੈ।
ਤੁਸੀਂ ਬੱਚਿਆਂ ਲਈ ਬੋਨਸ ਲਈ ਅਰਜ਼ੀ ਕਿਵੇਂ ਦਿੰਦੇ ਹੋ?
ਮਾਪੇ ਆਪਣੇ SPID ਜਾਂ CIE ਰਾਹੀਂ ਪਲੇਟਫਾਰਮ ਤੱਕ ਪਹੁੰਚ ਸਕਦੇ ਹਨ ਅਤੇ ਆਪਣੇ ਟੈਕਸ ਕੋਡ ਨੂੰ ਦਸ ਕੇ ਆਪਣੇ ਨਿਰਭਰ ਪੁੱਤਰਾਂ/ਧੀਆਂ (ਜੇਕਰ ਉਹ ਨਾਬਾਲਗ ਹਨ) ਲਈ ਬੋਨਸ ਦੀ ਬੇਨਤੀ ਕਰ ਸਕਦੇ ਹਨ।
ਬਾਲਗ ਪੁੱਤਰ/ਧੀਆਂ, ਭਾਵੇਂ ਵਿੱਤੀ ਤੌਰ ‘ਤੇ ਨਿਰਭਰ ਹੋਣ, ਵਾਊਚਰ ਦੀ ਬੇਨਤੀ ਆਪ ਕਰ ਸਕਦੇ ਹਨ ।
ਬੋਨਸ ਦੀ ਬੇਨਤੀ ਕਰਨ ਲਈ, ਕਿਰਤ ਅਤੇ ਸਮਾਜਿਕ ਨੀਤੀਆਂ ਦੇ ਮੰਤਰਾਲੇ ਦੀ ਵੈੱਬਸਾਈਟ ਨਾਲ ਜੁੜੋ ਅਤੇ ਪੰਨੇ ‘ਤੇ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ ।
ਨੋਟ: ਜੇਕਰ ਤੁਹਾਡਾ ਜਨਮ ਇਟਲੀ ਤੋਂ ਬਾਹਰ ਹੋਇਆ ਹੈ ਅਤੇ ਤੁਹਾਨੂੰ ਆਪਣੇ ਪਿੰਡ ਦਾ ਨਾਮ ਲਿਸਟ ਵਿੱਚੋਂ ਨਹੀ ਲੱਭ ਰਿਹਾ, ਤਾਂ ਤੁਸੀ ਸ਼ਹਿਰ ਦਾ ਨਾਮ ਆਪ ਲਿੱਖ ਸਕਦੇ ਹੋ।
ਜੇਕਰ ਤੁਹਾਡੇ ਕੋਲ SPID ਨਹੀਂ ਹੈ, ਤਾਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੀ ਸਲਾਹ ਲਓ
