
SPID ਇੱਕ ਜਨਤਕ ਡਿਜੀਟਲ ਪਛਾਣ ਪ੍ਰਣਾਲੀ ਹੈ ਜੋ ਤੁਹਾਨੂੰ ਨਿੱਜੀ ਪ੍ਰਮਾਣ ਪੱਤਰਾਂ (ਉਪਭੋਗਤਾ ਨਾਮ ਅਤੇ ਪਾਸਵਰਡ) ਦੇ ਇੱਕ ਜੋੜੇ ਦੇ ਨਾਲ ਜਨਤਕ ਪ੍ਰਸ਼ਾਸਨ ਅਤੇ ਪ੍ਰਾਈਵੇਟ ਮੈਂਬਰਾਂ ਦੀਆਂ ਔਨਲਾਈਨ ਸੇਵਾਵਾਂ ਵਰਤਣ ਲਈ ਆਗਿਆ ਦਿੰਦੀ ਹੈ। ਇਸਦੀ ਵਰਤੋਂ ਕਿਸੇ ਵੀ ਡਿਵਾਈਸ ਤੋਂ ਸਧਾਰਨ ਅਤੇ ਸੁਰੱਖਿਅਤ ਤਰੀਕੇ ਨਾਲ ਕੀਤੀ ਜਾ ਸਕਦੀ ਹੈ: ਕੰਪਿਊਟਰ, ਟੈਬਲੇਟ ਅਤੇ ਸਮਾਰਟਫੋਨ, ਜਦੋਂ ਵੀ ਕਿਸੇ ਸਾਈਟ ਜਾਂ ਸੇਵਾ ਐਪ ‘ਤੇ “ਐਂਟਰ ਵਿਦ SPID” ਬਟਨ ਹੋਵੇ।
ਇਸ ਨੂੰ ਕੋਣ ਬਣਾ ਸਕਦਾ ਹੈ ?
- ਜਿਹੜੇ ਬਾਲਗ ਹਨ, ਉਹਨਾਂ ਕੋਲ ਡਾਕਟਰਕੀ ਕਾਰਡ ਹੈ, ਕੋਡੀਸੇ ਫ਼ਿਸਕਾਲੇ, ਜਾਂ ਇਟਲੀ ਦੇ ਦਸਤਾਵੇਜ
- ਇਟਲੀ ਵਿੱਚ ਰਹਿ ਰਹੇ ਵਿਦੇਸ਼ੀਂਆਂ ਕੋਲ ਸਜੋਰਨੋ ਹੋਵੇ
Spid ਮੁਫ਼ਤ ਚ ਬਣਾਉਣ ਵਾਲੇ ਸਪਲਾਇਰ
Spid ਬਣਾਉਣ ਲਈ AgID ਦੇ ਇਹਨਾਂ ਸਪਲਾਇਰਾਂ ਨਾਲ ਮਿਲੋ :
- TIM id
- SpidItalia
- Sielte id
- Poste ID
- Namirial ID
- LepIDa
- Intesa ID
ਕਿਹੜਾ ਸਪਲਾਇਰ ਚੁਣਨਾ ਚਾਹੀਦਾ ਹੈ ?
ਸਾਰੇ ਜਾਰੀ ਕੀਤੇ ਗਏ ਪ੍ਰਮਾਣ ਪੱਤਰਾਂ ਦੀ ਵੈਧਤਾ ਇੱਕੋ ਜਿਹੀ ਹੈ, ਇਸਲਈ ਇਹ ਸਿਰਫ਼ ਉਸ ਵਿਅਕਤੀ ਦੀ ਪਛਾਣ ਕਰਨ ਲਈ ਕਾਫੀ ਹੈ ਜੋ ਤੁਹਾਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਵਿਹਾਰਕ ਤਰੀਕੇ ਨਾਲ ਪੂਰਾਕਰ ਸਕਦੇ ਹੋ, ਵੱਖ-ਵੱਖਪ੍ਰਬੰਧਕਾਂ ਨਾਲ ਤੁਸੀਂਂ ਆਪਣੇ ਅਨੁਭਵ ਦੇ ਆਧਾਰ ‘ਤੇ। ਤੁਹਾਡੀਆਂ ਲੋੜਾਂ ਮੁਤਾਬਕ, ਤੁਸੀਂ ਔਨਲਾਈਨ ਸੇਵਾਵਾਂ ਤੱਕ ਪਹੁੰਚ ਕਰਨ ਲਈ ਵੱਖ-ਵੱਖ ਮਾਨਤਾ ਮੋਡਾਂ ਅਤੇ ਸੁਰੱਖਿਆ ਦੇ ਤਿੰਨ ਵੱਖ-ਵੱਖ ਪੱਧਰਾਂ ਵਿੱਚੋਂ ਚੁਣ ਸਕਦੇ ਹੋ।
ਤਿੰਨ ਸੁਰੱਖਿਆ ਪੱਧਰਾਂ ਵਿਚਕਾਰ ਅੰਤਰ
ਹਰ ਸੁਵਿਧਾ ਵਿੱਚ ਸੁਰਿੱਖਾ ਪੱਧਰ ਦੇ ਹਿਸਾਬ ਨਾਲ ਦਾਖਿਲ ਕੀਤਾ ਜਾ ਸਕਦਾ ਹੈ ।
- ਪਹਿਲਾ ਪੱਧਰ, ਇਸ ਨਾਲ ਨਾਮ ਅਤੇ ਪਾਸਵਰਡ ਨਾਲ ਦਾਖਿਲ ਹੋ ਸਕਦੇ ਹਾਂ
- ਦੂਸਰਾ ਪੱਧਰ, ਇਸ ਨਾਲ ਤੁਹਾਨੂੰ ਨਾਮ ਅਤੇ ਪਾਸਵਰਡ ਨਾਲ ਦਾਖਿਲ ਹੋਣ ਲਈ Otp ਦੀ ਲੋੜ ਪੈਣੀ ਹੈ ਜੋ ਤੁਹਾਡੇ ਮੋਬਾਇਲ ਜਾ ਫ਼ਿਰ ਐਪ ਵਿੱਚ ਆਉਂਦਾ ਹੈ
- ਤੀਸਰਾ ਪੱਧਰ, ਤੁਸੀਂ Spid ਦੇ ਨਾਮ ਪਾਸਵਰਡ ਨਾਲ ਦਾਖਿਲ ਹੋਣ ਲਈ ਯੰਰਤ ਦੀ ਲੋੜ ਪੈਣੀ ਹੈਜੋ ਤੁਹਾਨੂੰ ਸਪਲਾਇਰ ਵਲੋਂ ਦਿੱਤਾ ਗਿਆ ਹੈ ।
ਜੇਕਰ ਤੁਸੀਂ ਵਿਦੇਸ਼ੀ ਹੋ ਤਾ Spid ਕਿਵੇਂ ਬਣਾ ਸਕਦੇ ਹੋ
ਤੁਸੀਂ ਚੁਣ ਸਕਦੇ ਹੋ ਮੁਫ਼ਤ ਚ ਬਣਾਣੀ ਹੈ ਜਾਂ ਫ਼ੀਸ ਦੇਕੇ, ਅਧਿਕਾਰਿਚ ਪਛਾਣ ਪ੍ਰਬੰਧਕਾਂ ਦੀ ਵੈਬਸਾਇਟ ਤੇ ਜਾਕੇ
ਤੁਹਾਨੂੰ ਇਹਨਾਂ ਦਸਤਾਵੇਜ਼ਾ ਦੀ ਲੋੜ ਪਵੇਗੀ:
- Email ਆਪਣੀ ਪਰਸਨਲ ਦਿਓ ਜੀ, ਕੰਮ ਵਾਲੀ ਨਾ ਦਿਓ ਜਿਸ ਨੂੰ ਤੁਸੀਂ ਬਾਅਦ ਚ ਨਾ ਵਰਤ ਸਕੋ
- ਆਪਣਾ ਮੋਬਾਇਲ ਨੰਬਰ ਇਟਲੀ ਜਾਂ ਫ਼ਿਰ ਅੰਤਰਰਾਸ਼ਟਰੀ ਜਿਸਦੀ ਤੁਸੀਂਂ ਵਰਤੋਂ ਕਰਦੇ ਹੋ
- ਇੱਕ ਇਟਾਲਿਅਨ ਦਸਤਾਵੇਜ ਜਿਸਦੀ ਮਿਆਦ ਹੋਵੇ, ਉਧਾਰਾਨ ਲਈ ID ਕਾਰਡ
- ਆਪਣਾ ਕੋਡਿਸੇ ਫ਼ਿਸਕਾਲੇ ਜਾਂ ਡਾਕਟਰੀ ਕਾਰਡ ( ਤੁਸੀਂ ਕੋਡਿਸੇ ਫ਼ਿਸਕਾਲੇ ਅਪਲਾਈ ਕੀਤੇ ਦੀ ਰਸੀਦ ਵੀ ਵਰਤ ਸਕਦੇ ਹੋ )
ਸਿਰਫ਼ ਸਜੋਰਨੋ ਨਾਲ Spid ਨਹੀਂ ਬਣਾ ਸਕਦੇ । ਸਜੋਰਨੋ ਦੇ ਨਾਲ ਤੁਸੀਂ ਆਪਣਾ id ਕਾਰਡ ਬਣਾ ਸਕਦੇ ਹੋ ਜਿਸ ਨਾਲ ਤੁਸੀਂ spid ਬਣਾਣੀ ਹੈ ।
ਹੇਠਾਂ ਇੱਕ ਵੀਡੀਓ ਹੈ ਜੋ SPID ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ
In italiano:
In inglese:
Fonte video: Oxfamitalia
![]()


